,ਚੰਡੀਗੜ੍ਹ:
ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਰੋਜ਼ਪੁਰ ਡਰੋਨ ਹਮਲੇ ਦੇ ਜ਼ਖਮੀਆਂ ਨੂੰ ਮਿਲਣਗੇ। ਉਹ ਜ਼ਖਮੀ ਨਾਗਰਿਕਾਂ ਦਾ ਹਾਲ ਜਾਣਨ ਲਈ ਲੁਧਿਆਣਾ ਜੀਐਮਸੀ ਪਹੁੰਚਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਫਰਿਸ਼ਤੇ ਯੋਜਨਾ ਤਹਿਤ ਇਲਾਜ ਦਾ ਸਾਰਾ ਖਰਚਾ ਚੁੱਕ ਰਹੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜੰਗ ਜਾਂ ਅੱਤਵਾਦੀ ਹਮਲਿਆਂ ਵਿੱਚ ਜ਼ਖਮੀ ਹੋਏ ਹਰੇਕ ਨਾਗਰਿਕ ਦੀ ਦੇਖਭਾਲ ਕਰੇਗੀ। ਜ਼ਖਮੀਆਂ ਦਾ ਸਭ ਤੋਂ ਵਧੀਆ ਇਲਾਜ ਹੋਵੇਗਾ ਤੇ ਸਰਕਾਰ ਮਨੁੱਖਤਾ ਅਤੇ ਜ਼ਿੰਮੇਵਾਰੀ ਨਾਲ ਖੜ੍ਹੀ ਹੈ।
